ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ 'ਤੇ ਸੰਸਦ ਵਿੱਚ ਗਰਜੇ ਭਗਵੰਤ ਮਾਨ, ਪੰਜਾਬ ਨੂੰ ਦੱਸਿਆ ਲਵਾਰਿਸ
ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਲੋਕਸਭਾ ਸੈਸ਼ਨ ਵਿੱਚ ਚੁੱਕਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਛੁੱਟੀਆਂ ਮਨਾਉਣ ਦੇ ਲਈ ਵਿਦੇਸ਼ ਗਈ ਹੈ ਤੇ ਪੰਜਾਬ ਪੂਰੀ ਤਰ੍ਹਾਂ ਲਵਾਰਸ ਹੈ।