ਆਗਾਜ਼ 2021: ਨਵੇਂ ਸਾਲ ਦੇ ਸਵਾਗਤ 'ਚ ਮਸ਼ਹੂਰ ਫੰਨਕਾਰਾਂ ਦੀ ਮਹਿਫ਼ਲ, ਈਟੀਵੀ ਭਾਰਤ ਦੇ ਨਾਲ - ਇਕਰਾਮ ਰਾਜਸਥਾਨੀ
ਸਾਲ 2021 ਦਾ ਆਗ਼ਾਜ਼ ਹੋ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਿਰਫ਼ ਨਵੇਂ ਸਾਲ ਦਾ ਨਹੀਂ, ਬਲਕਿ ਨਵੇਂ ਦਹਾਕੇ ਦਾ ਆਗਾਜ਼ ਹੈ। ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਅਲਫ਼ਾਜ਼ਾਂ ਦੇ ਮੋਤੀਆਂ ਵਿੱਚ ਪਰੋਇਆ ਹੈ ਦੇਸ਼ ਦੇ ਮਸ਼ਹੂਰ ਫੰਨਕਾਰਾਂ ਨੇ, ਜਿਨ੍ਹਾਂ ਵਿੱਚ ਸ਼ਾਮਲ ਹਨ ਮੰਜ਼ਰ ਭੋਪਾਲੀ, ਇਕਰਾਮ ਰਾਜਸਥਾਨੀ ਅਤੇ ਗਜਿੰਦਰ ਪ੍ਰਿਆਂਸੂ। ਤੁਸੀਂ ਵੀ ਆਗਾਜ਼ 2021 ਦੇ ਇਨ੍ਹਾਂ ਸੁਰਮਈ ਪਲਾਂ ਦੇ ਹਮਸਾਇਆ ਬਣੋ। ਈਟੀਵੀ ਭਾਰਤ ਵੱਲੋਂ ਤੁਹਾਨੂੰ ਨਵੇਂ ਸਾਲ ਅਤੇ ਨਵੇਂ ਦਹਾਕੇ ਦੇ ਆਗਾਜ਼ ਦੀਆਂ ਹਾਰਦਿਕ ਮੁਬਾਰਕਾਂ। ਇਹ ਸਾਲ ਸਾਰਿਆਂ ਲਈ ਸੁੱਖਦਾਈ ਅਤੇ ਖ਼ੁਸ਼ੀਆਂ ਭਰਿਆ ਹੋਵੇ।