550 ਸਾਲਾ ਪ੍ਰਕਾਸ਼ ਪੁਰਬ: ਯੋਗ ਗੁਰੂ ਰਾਮਦੇਵ ਗੁਰਦੁਆਰਾ ਰਕਾਬ ਗੰਜ ਸਾਹਿਬ 'ਚ ਹੋਏ ਨਤਮਸਤਕ - ਗੁਰਦੁਆਰਾ ਰਕਾਬ ਗੰਜ ਸਾਹਿਬ
ਯੋਗ ਗੁਰੂ ਰਾਮਦੇਵ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ 'ਚ ਨਤਮਸਤਕ ਹੋਏ। ਸਵਾਮੀ ਰਾਮਦੇਵ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਸਾਧੂ ਸੰਤਾਂ ਨੇ ਮਿਲ ਕੇ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਾਸ਼ ਪੁਰਬ ਸਿੱਖ ਸ਼ਰਧਾਲੂ ਹੀ ਨਹੀਂ ਸਾਰੇ ਦੇਸ਼ਵਾਸੀ ਧੂਮਧਾਮ ਨਾਲ ਮਨਾ ਰਹੇ ਹਨ। ਸਵਾਮੀ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਹਨ, ਉਹ ਸਾਰੀ ਸਨਾਤਨ ਧਰਮ ਤੇ ਰਿਸ਼ੀ ਪਰੰਪਰਾ ਦੇ ਗੌਰਵ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਜੋ ਸੰਦੇਸ਼ ਦਿੱਤਾ ਹੈ ਉਸ ਦੀ ਅੱਜ ਵੀ ਬੜੀ ਲੋੜ ਹੈ।