ਮੱਧ ਪ੍ਰਦੇਸ਼ : ਤੇਜ਼ ਰਫ਼ਤਾਰ ਕਾਰਨ ਪਲਟੀ ਬੱਸ, 5 ਦੀ ਮੌਤ, 22 ਤੋਂ ਵੱਧ ਜਖ਼ਮੀ - ਸਤਨਾ ਜ਼ਿਲ੍ਹੇ ਦੇ ਮਿਹਰ ਵਿੱਚ ਵੱਡਾ ਬਸ ਹਾਦਸਾ
ਸਤਨਾ ਜ਼ਿਲ੍ਹੇ ਦੇ ਮਿਹਰ ਵਿੱਚ ਵੱਡਾ ਹਾਦਸਾ ਵਾਪਰਿਆ। ਰੀਵਾ ਬਿਰਸਮੁੰਡਾ ਸਮਾਗਮ ਤੋਂ ਵਾਪਸ ਆ ਰਹੀ ਬਸ ਪਲਟੀ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਦਰਜਨ ਲੋਕ ਜਖ਼ਮੀ ਹੋ ਗਏ। ਮਿਹਰ ਅਮੜਾ ਨਾਲਾ ਕੌਮੀ ਹਾਈਵੇ ਪਾਵਰ ਹਾਊਸ ਦੇ ਸਾਹਮਣੇ ਤੇਜ਼ ਰਫ਼ਤਾਰ ਕਾਰਨ ਬੱਸ ਪਲਟ ਗਈ ਜਿਸ ਨਾਲ ਬਸ ਕਰੀਬ 5 ਫੁੱਟ ਹੇਠਾਂ ਡਿੱਗ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਬੱਸ ਵਿੱਚ ਲਗਭਗ 50 ਲੋਕ ਸਵਾਰ ਸਨ। ਜਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਜਾਰੀ। ਬਸ ਵਿੱਚ ਸਵਾਰ ਸਾਰੇ ਲੋਕ ਮਿਹਰ ਦੇ ਭੈਂਸਾਪੁਰ ਤੇ ਇਟਹਰਾ ਪਿੰਡ ਦੇ ਰਹਿਣ ਵਾਲੇ ਸਨ।