ਨਸ਼ੇ ਦੇ ਨਿਗਲਿਆ ਇੱਕ ਹੋਰ ਮਾਂ ਦਾ ਪੁੱਤ - youngster dead due to drug overdose
ਪੰਜਾਬ ਦੀ ਜ਼ਰਖੇਜ਼ ਜ਼ਮੀਨ ਦੀਆਂ ਕਦੇ ਸਿਫ਼ਤਾ ਹੋਣੋ ਨਹੀਂ ਹਟਦੀਆਂ ਸੀ ਕਿ ਇਸ ਧਰਤੀ ਵਿੱਚੋਂ ਯੋਧੇ ਪੈਦਾ ਹੁੰਦੇ ਨੇ ਪਰ ਹੁਣ ਪਾਣੀਆਂ ਦੀ ਧਰਤੀ ਤੇ ਵਗੇ ਛੇਵੇਂ ਆਬ ਨੇ ਪੰਜਾਬ ਦੇ ਬੁਰਛਿਆਂ ਵਰਗੇ ਜਵਾਨਾਂ ਨੂੰ ਵਿਛਾ ਦਿੱਤੈ। ਆਏ ਦਿਨ ਸੂਬੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਾਵਾਂ ਦੇ ਜਵਾਨ ਪੁੱਤ ਜਹਾਨੋਂ ਕੂਚ ਕਰ ਜਾਂਦੇ ਨੇ, ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਕਾਦਰਵਾਲਾ ਦੇ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।