ਉੱਤਰ ਪ੍ਰਦੇਸ਼: ਆਗਰਾ 'ਚ 25 ਤੇ ਹਾਥਰਸ 'ਚ ਮਿਲੇ 4 ਕੋਰੋਨਾ ਪੌਜ਼ੀਟਿਵ ਮਰੀਜ਼, ਕੁੱਲ ਗਿਣਤੀ ਹੋਈ 47
ਉੱਤਰ ਪ੍ਰਦੇਸ਼ : ਸੀਐਮਓ ਬ੍ਰਿਜੇਸ਼ ਰਾਠੌਰ ਨੇ ਕਿਹਾ ਕਿ 22 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ। ਜਿਨ੍ਹਾਂ ਵਿਚੋਂ 12 ਲੋਕਾਂ ਦੀ ਜਾਂਚ ਰਿਪੋਰਟ ਆ ਚੁੱਕ ਹੈ। ਇਨ੍ਹਾਂ ਚੋਂ ਚਾਰ ਲੋਕਾ ਕੋਵਿਡ -19 ਪੌਜ਼ੀਟਿਵ ਪਾਏ ਗਏ ਹਨ। ਸੀਐਮਓ ਨੇ ਦੱਸਿਆ ਕਿ ਇਹ ਚਾਰੇ ਮਰੀਜ਼ ਜਮਾਤੀ ਹਨ, ਜ਼ਿਨ੍ਹਾਂ ਨੂੰ ਸਾਸਨੀ ਪੁਲਿਸ ਫੜ ਕੇ ਲਿਆਈ ਸੀ। ਇਨ੍ਹਾਂ ਚਾਰਾਂ ਨੂੰ ਕਸਬਾ ਸਾਸਨੀ ਦੇ ਕਾਲੇਜ ਦੇ ਹਾਲ ਤੋਂ ਮੁਰਸਾਨ ਵਿਖੇ ਕੋਵਿਡ-19 ਲਈ ਤਿਆਰ ਸੈਂਟਰ 'ਚ ਪਹੁੰਚਾ ਦਿੱਤਾ ਗਿਆ ਹੈ। ਇੱਥੇ ਇਨ੍ਹਾਂ ਨੂੰ ਮਹਾਮਾਰੀ ਦੇ ਲੱਛਣਾਂ ਦੇ ਆਧਾਰ 'ਤੇ ਇਲਾਜ ਦਿੱਤਾ ਜਾਵੇਗਾ। ਜੇਕਰ ਇਨ੍ਹਾਂ 'ਚ ਬਿਮਾਰੀ ਵੱਧਦੀ ਹੈ ਤਾਂ ਇਨ੍ਹਾਂ ਨੂੰ ਇਲਾਜ ਲਈ ਅਲੀਗੜ੍ਹ ਭੇਜਿਆ ਜਾਵੇਗਾ।