ਪੰਚਕੂਲਾ 'ਚ 2 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ - ਕੋਰੋਨਾ ਵਾਇਰਸ
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਦੌਰਾਨ ਪੰਚਕੂਲਾ ਵਿੱਚ ਹੋਰ 2 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਕੇਸ ਸੈਕਟਰ 21 ਦੇ ਰਹਿਣ ਵਾਲੇ ਬਜ਼ੁਰਗ ਦਾ ਹੈ ਤੇ ਦੂਜਾ ਕੇਸ ਪੰਚਕੂਲਾ ਦੇ ਸੈਕਟਰ 10 ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਦਾ ਹੈ। ਜੇ ਗ਼ੱਲ ਕਰੀਏ ਚੰਡੀਗੜ੍ਹ ਦੀ ਤਾਂ ਟ੍ਰਾਈਸਿਟੀ ਵਿੱਚ ਤਕਰੀਬਨ 182 ਤੋਂ ਜ਼ਿਆਦਾ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।