ਪੰਜਾਬ ਅਤੇ ਹਰਿਆਣਾ ਦੇ 6 ਜ਼ਿਲ੍ਹਿਆਂ ਦੀ ਹਵਾ ਸਭ ਤੋਂ ਪ੍ਰਦੂਸ਼ਤ - ਰਿਸਰਚ ਆਨ ਕਲੀਨ ਏਅਰ
ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (IIT) 'ਚ ਸੈਂਟਰ ਆਫ਼ ਐਕਸੀਲੇਂਸ ਫਾਰ ਰਿਸਰਚ ਆਨ ਕਲੀਨ ਏਅਰ(CERCA) ਵੱਲੋਂ ਹਵਾ ਪ੍ਰਦੂਸ਼ਣ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕਾਨਫਰੰਸ 'ਚ ਵੱਖ-ਵੱਖ ਤਰੀਕੇ ਨਾਲ ਹਵਾ ਪ੍ਰਦੂਸ਼ਣ ਵਿਰੁੱਧ ਕੰਮ ਕਰ ਰਹਿਆਂ ਜਥੇਬੰਦੀਆਂ ਅਤੇ ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਕਾਨਫ਼ਰੰਸ ਦੌਰਾਨ ਹਵਾ ਪ੍ਰਦੂਸ਼ਨ ਦੀ ਰੋਕਥਾਮ ਲਈ ਚਰਚਾ ਕੀਤੀ ਗਈ। CERCA ਦੇ ਸੰਸਥਾਪਕ ਅਰੁਣ ਦੁੱਗਲ ਨੇ ਦੱਸਿਆ ਕਿ ਸਰਕਾ ਆਈਟੀਆਈ ਦਿੱਲੀ ਦੇ ਕੋਆਰਡੀਨੇਟਰ ਪ੍ਰੋਫੈਸਰ ਸਾਗਰਿਕ ਡੀ ਨੇ ਇੱਕ ਰਿਸਰਚ ਕੀਤੀ। ਰਿਸਰਚ 'ਚ ਉਨ੍ਹਾਂ ਨੇ ਪੰਜਾਬ, ਹਰਿਆਣਾ ਦੇ 52 ਜ਼ਿਲ੍ਹਿਆਂ ਦੀ ਜਾਂਚ ਕੀਤੀ। 52 ਚੋਂ 12 ਜ਼ਿਲ੍ਹਿਆਂ ਦੀ ਹਵਾ ਜ਼ਿਆਦਾ ਖ਼ਰਾਬ ਹੈ ਅਤੇ 6 ਜ਼ਿਲ੍ਹਿਆਂ ਦੀ ਹਵਾ ਬੇਹਦ ਖ਼ਰਾਬ ਹੈ ਜੋ ਆਲੇ ਦੁਆਲੇ ਦੇ ਸੂਬਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ।