ਪਟਿਆਲਾ 'ਚ ਰੋਕਿਆ ਭਗਵੰਤ ਮਾਨ ਦਾ ਕਾਫ਼ਲਾ, ਮਾਨ ਨੇ ਸਾਧੇ ਕੈਪਟਨ 'ਤੇ ਨਿਸ਼ਾਨੇ - ਭਗਵੰਤ ਮਾਨ ਨਾਲ ਲੋਕਾਂ ਦਾ ਵੱਡਾ ਹਜੂਮ
ਪਟਿਆਲਾ: ਪਟਿਆਲਾ ਵਿੱਚ ਧਾਰਾ 144 ਲਾਗੂ ਹੋਣ ਕਰਕੇ ਭਗਵੰਤ ਮਾਨ ਦਾ ਕਾਫ਼ਲਾ ਰੋਕਿਆ ਗਿਆ ਸੀ, ਕਿਉਂਕਿ ਭਗਵੰਤ ਮਾਨ ਨਾਲ ਲੋਕਾਂ ਦਾ ਵੱਡਾ ਹਜੂਮ ਸੀ। ਜਿਸ ਕਰਕੇ ਪ੍ਰਸ਼ਾਸ਼ਨਿਕ ਹੁਕਮਾਂ ਦੇ ਚੱਲਦੇ ਰੋਕਿਆ ਗਿਆ ਤੇ ਅੱਧਾ ਘੰਟਾ ਦੀ ਬਹਿਸ ਮਗਰੋਂ ਭਗਵੰਤ ਮਾਨ ਸਮੇਤ ਕਾਫ਼ਲੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਇਸ ਮਾਮਲੇ ਵਿੱਚ ਭਗਵੰਤ ਮਾਨ ਨੇ ਗੱਲਬਾਤ ਕਰਦਿਆ ਕਿਹਾ ਕਿ ਪ੍ਰਸਾਸ਼ਨ ਦੀ ਧੱਕੇਸ਼ਾਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ 'ਤੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਦੀ ਭਾਈਵਾਲੀ ਕਾਰਨ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਆਗੂਆਂ ਨੇ ਰੋਡ ਸ਼ੋਅ ਕੀਤਾ, ਜਿਸ ਰੋਡ ਸ਼ੋਅ ਵਿੱਚ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਹੈਪੀ ਅੰਬਰਸਰੀਆਂ, ਤੇ ਹੋਰ ਆਪ ਆਗੂ ਸ਼ਾਮਲ ਸਨ।
Last Updated : Feb 3, 2023, 8:17 PM IST