ਪਿਸਤੌਲ ਦੀ ਨੋਕ 'ਤੇ ਬੈਂਕ ‘ਚ ਲੁੱਟ - Bank robbery at gunpoint
ਤਰਨਤਾਰਨ: ਪੰਜਾਬ ਵਿੱਚ ਲਗਾਤਾਰ ਹੋ ਰਹੀਆ ਲੁੱਟ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀ ਤਾਜ਼ਾ ਮਿਸਾਇਲ ਤਰਨਤਾਰਨ ਤੋਂ ਸਾਹਮਣੇ ਆਈ ਹੈ। ਜਿੱਥੇ ਚੋਰਾਂ ਨੇ ਦਿਨ-ਦਿਹਾੜੇ ਐਕਸਿਸ ਬੈਂਕ (Axis Bank) ਨੂੰ ਨਿਸ਼ਾਨ ਬਣਾਇਆ ਹੈ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਬੁਲਟ ਮੋਟਰਸਾਈਕਲ ‘ਤੇ ਆਏ ਤਿੰਨ ਹਥਿਆਰ ਬੰਦ ਨੌਜਵਾਨਾਂ ਵੱਲੋਂ ਬੈਂਕ ‘ਚੋਂ 10 ਲੱਖ ਦੀ ਲੁੱਟ (Bank robbery of Rs 10 lakh) ਕੀਤੀ ਗਈ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ (police) ਵੱਲੋਂ ਮੁਲਜ਼ਮਾਂ ਦਾ ਭਾਲ ਕੀਤੀ ਜਾਂ ਰਹੀ ਹੈ ਅਤੇ ਜਲਦ ਹੀ ਕਾਬੂ ਕੀਤਾ ਜਾਵੇਗਾ।
Last Updated : Feb 3, 2023, 8:11 PM IST