ਚੋਰਾਂ ਵਲੋਂ ਬੈਂਕ 'ਚ ਕੀਤੀ ਲੁੱਟ ਦੀ ਕੋਸ਼ਿਸ ਨਾਕਾਮ - Attempts by thieves to rob
ਹੁਸ਼ਿਆਰਪੁਰ: ਨਵੀਂ ਸ਼ਬਜੀ ਮੰਡੀ ਵਿੱਚ ਪੀਐਨਬੀ ਬੈਂਕ ਤੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਕਰਮਚਾਰੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਬੈਂਕ ਨਾਲ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਬੈਂਕ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਹਨ। ਜਦੋਂ ਬੈਂਕ ਕਰਮਚਾਰੀਆਂ ਨੇ ਸਬੰਧਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚ ਕੇ ਪੁਲੀਸ ਨੇ ਛਾਣਬੀਣ ਕੀਤੀ। ਉਨ੍ਹਾਂ ਦੱਸਿਆ ਕਿ ਗਨੀਮਤ ਰਹੀ ਕਿ ਚੋਰ ਬੈਕ 'ਚ ਚੋਰੀ ਕਰਨ 'ਚ ਕਾਮਯਾਬ ਨਹੀਂ ਹੋ ਸਕੇ।
Last Updated : Feb 3, 2023, 8:17 PM IST