ਪੁਲਿਸ ਲਾਇਨ ਵਿੱਚ ਚੱਲੀ ਗੋਲੀ, ASI ਜਖਮੀ - ਪੁਲਿਸ ਲਾਇਨ ਵਿੱਚ ਡਿਊਟੀ
ਅੰਮ੍ਰਿਤਸਰ: ਜ਼ਿਲ੍ਹੇ ਦੀ ਪੁਲਿਸ ਲਾਇਨ ਵਿੱਚ ਡਿਊਟੀ ਨਿਭਾ ਰਹੇ ਕੁਲਵੰਤ ਸਿੰਘ ਨਾਮ ਦੇ ਏਐਸਆਈ ਦੇ ਗੋਲੀ ਲੱਗ ਗਈ ਹੈ। ਜਿਸ ਨੂੰ ਹਾਦਸੇ ਤੋਂ ਮਗਰੋਂ ਮੌਕੇ ’ਤੇ ਅੰਮ੍ਰਿਤਸਰ ਦੇ ਈਐਮਸੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ। ਇਸ ਸਬੰਧੀ ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁਲਵੰਤ ਸਿੰਘ ਅੰਮ੍ਰਿਤਸਰ ਦੇ ਪੁਲਿਸ ਲਾਇਨ ਵਿੱਚ ਡਿਊਟੀ ਨਿਭਾ ਰਿਹਾ ਸੀ ਜਿਥੇ ਸਫਾਈ ਦੌਰਾਨ ਸਰਵਿਸ ਰਿਵਾਲਵਰ ਵਿੱਚੋਂ ਗੋਲੀ ਚੱਲ ਗਈ ਤੇ ਉਹਨਾਂ ਦੇ ਲੱਗ ਗਈ।
Last Updated : Feb 3, 2023, 8:21 PM IST