ਪਿੰਡ ਬਾਦਲ ਵਿਖੇ ਵੋਟ ਪਾਉਣ ਆਏ ਬਜ਼ੁਰਗ ਜੋੜੇ ਤੋਂ ਸੁਣੋ ਕੀ ਹੈ ਵੋਟਾਂ ਬਾਰੇ ਰਾਇ ? - An elderly couple cast their vote in Lambi
ਸ੍ਰੀ ਮੁਕਤਸਰ ਸਾਹਿਬ: ਵਿਧਾਨਸਭਾ ਚੋਣਾਂ 2022 ਨੂੰ ਲੈਕੇ ਪੰਜਾਬ ਵਿੱਚ ਵੋਟਿੰਗ ਜਾਰੀ ਹੈ। ਵੋਟਿੰਗ ਦੌਰਾਨ ਵੱਖ ਵੱਖ ਥਾਵਾਂ ਤੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿੱਚ ਇੱਕ ਬਜ਼ੁਰਗ ਜੋੜੇ ਵੱਲੋਂ ਵੋਟ ਪਾਈ ਗਈ ਹੈ। ਇਹ ਬਜ਼ੁਰਗ ਜੋੜਾ ਬਾਦਲ ਪਿੰਡ ਦਾ ਨਿਵਾਸੀ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ ਵਿੱਚ ਹਨ। ਵੋਟ ਪਾਉਣ ਆਏ ਇਸ ਬਜ਼ੁਰਗ ਜੋੜੇ ਨਾਲ ਚੋਣਾਂ ਨੂੰ ਲੈਕੇ ਗੱਲਬਾਤ ਕੀਤੀ ਗਈ ਹੈ। ਬਜ਼ੁਰਗ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 85 ਸਾਲ ਦੇ ਕਰੀਬ ਹੈ ਅਤੇ ਉਹ ਪਿਛਲੇ 40 ਸਾਲਾਂ ਤੋਂ ਵੋਟ ਦਾ ਇਸਤੇਮਾਲ ਕਰ ਰਹੇ ਹਨ।
Last Updated : Feb 3, 2023, 8:17 PM IST