ਹੈਰੋਇਨ ਤੇ ਹਥਿਆਰਾਂ ਸਮੇਤ ਮੁਲਜ਼ਮ ਗ੍ਰਿਫਤਾਰ - Amritsar crime news
ਅੰਮ੍ਰਿਤਸਰ: ਜ਼ਿਲ੍ਹੇ ਦੇ ਨਾਰਕੋਟਿਸ ਵਿਭਾਗ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਦੌਰਾਨ ਉਨ੍ਹਾਂ ਵੱਲੋਂ ਅੰਮ੍ਰਿਤਸਰ ਗਵਾਲਮੰਡੀ ਦੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਾਤਾਂ ਵਿੱਚ ਫੜ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਸ਼ਖ਼ਸ ਕੋਲੋਂ 265 ਗ੍ਰਾਮ ਹੈਰੋਇਨ ਅਤੇ ਦੋ 32 ਬੋਰ ਦੇ ਪਿਸਟਲ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਸ ਡਿਪਾਰਟਮੈਂਟ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਏ ਐਸ ਆਈ ਜਸਪਾਲ ਸਿੰਘ ਵੱਲੋਂ ਗਸਤ ਦੌਰਾਨ ਸ਼ੱਕੀ ਨੌਜਵਾਨਾ ਕੋਲੋਂ ਰੋਕ ਕੇ ਪੁੱਛ ਪੜਤਾਲ ਕਰਨ ’ਤੇ ਉਸ ਪਾਸੋਂ 265 ਗ੍ਰਾਮ ਹੈਰੋਇਨ ਅਤੇ ਦੋ ਦੇਸੀ 32 ਬੋਰ ਪਿਸਟਲ ਬਰਾਮਦ (Amritsar police arrest accused with heroin and weapons) ਕੀਤੇ ਹਨ। ਇਸਦੇ ਨਾਲ ਹੀ 8 ਜਿੰਦਾ ਰੌਂਦ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:20 PM IST