ਬਰਫ ਬਣਾਉਣ ਵਾਲੀ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ, ਇਲਾਕੇ ਵਿੱਚ ਦਹਿਸ਼ਤ - Ammonia gas leak from ice factory
ਜਲੰਧਰ: ਸ਼ਹਿਰ ਦੇ ਛਾਉਣੀ ਇਲਾਕੇ ਵਿੱਚ ਉਸ ਸਮੇਂ ਹਾਲਾਤ ਬੇਹੱਦ ਦਹਿਸ਼ਤ ਵਾਲੇ ਬਣ ਗਏ, ਜਦ ਛਾਉਣੀ ਦੇ ਅੰਦਰ ਬਣੀ ਇੱਕ ਬਰਫ਼ ਦੀ ਫੈਕਟਰੀ (Ice factory) ਵਿੱਚੋਂ ਅਮੋਨੀਆ ਗੈਸ ਲੀਕ (Ammonia gas leak) ਹੋਣ ਲੱਗ ਪਈ। ਉੱਥੇ ਪਏ ਇੱਕ ਕਾਫ਼ੀ ਪੁਰਾਣੇ ਸਿਲੰਡਰ ਵਿੱਚੋਂ ਉਸ ਸਮੇਂ ਗੈਸ ਲੀਕ (Gas leak) ਹੋਈ, ਜਦ ਉਸ ਸਿਲੰਡਰ ਨੂੰ ਰਿਪੇਅਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ, ਅਮੋਨੀਆ ਗੈਸ ਦੇ ਲੀਕ ਹੋਣ ਦੀ ਖ਼ਬਰ ਸੁਣਦਿਆਂ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆਇਆ ਅਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਨੂੰ ਮੌਕੇ ‘ਤੇ ਪਹੁੰਚ ਗਈਆਂ, ਜਿਸ ਤੋਂ ਬਾਅਦ ਹਾਲਾਤ ਕਾਬੂ ਵਿੱਚ ਕੀਤੇ ਗਏ। ਹਾਲਾਂਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
Last Updated : Feb 3, 2023, 8:21 PM IST