ਐਸਡੀ ਕਾਲਜ ’ਚ ਕਰਵਾਇਆ ਗਿਆ ਪੁਰਾਣੇ ਵਿਦਿਆਰਥੀਆਂ ਦਾ ਮਿਲਣੀ ਸਮਾਗਮ - ਪੁਰਾਣੇ ਵਿਦਿਆਰਥੀਆਂ ਦਾ ਮਿਲਣੀ ਸਮਾਗਮ
ਬਰਨਾਲਾ: ਜ਼ਿਲ੍ਹੇ ਦੇ ਐਸਡੀ ਕਾਲਜ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਸਮਾਗਮ ਰੱਖਿਆ ਗਿਆ। ਇਸ ਸਮਾਗਮ ’ਚ ਕਾਲਜ ਵਿੱਚ ਪੜਨ ਆਏ ਕੇ ਅਧਿਆਪਨ ਕਿਤੇ ਨਾਲ ਜੁੜੇ ਪੁਰਾਣੇ ਵਿਦਿਆਰਥੀ ਇਸ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਕਾਲਜ ਮੈਨੇਜਮੈਂਟ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਕਾਲਜ ਦੇ ਵੱਖ-ਵੱਖ ਸਾਲਾਂ ਦੌਰਾਨ ਪੜਾਈ ਕਰਕੇ ਗਏ ਹਨ। ਪਰ ਇਸਦੇ ਬਾਵਜੂਦ ਕਾਲਜ ਨਾਲ ਸਾਂਝ ਬਣੀ ਰਹੀ ਹੈ। ਕਾਲਜ ਵੱਲੋਂ ਜੋ ਮਿਲਣੀ ਸਮਾਗਮ ਰੱਖਿਆ ਗਿਆ ਇਹ ਬਹੁਤ ਸ਼ਾਲਾਘਾਯੋਗ ਕਾਰਜ ਹੈ। ਉਹਨਾਂ ਕਿਹਾ ਕਿ ਕਾਲਜ ਮੈਨੇਜਮੈਂਟ ਅਜਿਹੇ ਮਿਲਣੀ ਸਮਾਗਮ ਅੱਗੇ ਵੀ ਜਾਰੀ ਰੱਖਣੇ ਚਾਹੀਦੇ ਹਨ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਰਮਾ ਸ਼ਰਮਾ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਦੇ ਯਤਨਾਂ ਸਦਕਾ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਹੋ ਸਕੀ ਹੈ। ਜਿਸ ਨੂੰ ਅੱਗੇ ਵੀ ਬਰਕਰਾਰ ਰੱਖਿਆ ਜਾਵੇਗਾ।
Last Updated : Feb 3, 2023, 8:19 PM IST