ਵਿਆਹੁਤਾ ਨੇ ਸੁਹਰੇ ਪਰਿਵਾਰ ‘ਤੇ ਲਗਾਏ ਤੰਗ ਕਰਨ ਦੇ ਇਲਜ਼ਾਮ - ਦਾਜ ਲਈ ਤੰਗ ਪ੍ਰੇਸ਼ਾਨ
ਅੰਮ੍ਰਿਤਸਰ: ਸ਼ਹਿਰ ਦੀ ਇੱਕ ਕੁੜੀ ਵੱਲੋਂ ਆਪਣੇ ਸੁਹਰੇ ਪਰਿਵਾਰ ‘ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ (Allegations of harassment) ਲਗਾਏ ਹਨ। ਪੀੜਤ ਕੁੜੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਵਿਆਹ ਦੇ 3 ਮਹੀਨੇ ਬਾਅਦ ਵੀ ਵਿਦੇਸ਼ ਚਲੇ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਸੁਹਰਾ ਪਰਿਵਾਰ (Family) ਨੇ ਉਸ ਨੂੰ ਘਰ ਤੋਂ ਕੱਢ ਦਿੱਤਾ, ਪੀੜਤ ਕੁੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ (Police) ਕੋਲ ਵੀ ਆਪਣੀ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਹਾਲਾਂਕਿ ਉਧਰ ਪੁਲਿਸ (Police) ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਜੋ ਵੀ ਮੁਲਜ਼ਮ ਹੋਵੇਗਾ ਉਸ ਦੇ ਖ਼ਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ।
Last Updated : Feb 3, 2023, 8:17 PM IST