'ਆਪ' ਦੀ ਹਨੇਰੀ 'ਚ ਮਿਲੀ ਜਿੱਤ ਤੋਂ ਹੈਰਾਨ ਮਨਪ੍ਰੀਤ ਇਯਾਲੀ, ਕਿਹਾ... - Punjab Assembly Elections 2022
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਹਲਕਾ ਦਾਖਾ (Punjab Vidhan Sabha constituency Dakha) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਆਪਣੀ ਜਿੱਤ ਨੂੰ ਲੈਕੇ ਕਈ ਅਹਿਮ ਗੱਲਾਂ ਦੱਸੀਆਂ ਹਨ। ਮਨਪ੍ਰੀਤ ਇਯਾਲੀ ਨੇ ਕਿਹਹਾ ਕਿ ਉਨ੍ਹਾਂ ਵੀ ਹੈਰਾਨਗੀ ਹੋਈ ਕਿ ਆਪ ਦੀ ਜਿੱਤ ਦੀ ਹਨੇਰੀ ਵਿੱਚ ਉਨ੍ਹਾਂ ਦੀ ਜਿੱਤ ਕਿਵੇਂ ਹੋ ਗਈ। ਇਸਦੇ ਨਾਲ ਹੀ ਉਨ੍ਹਾਂ ਕਿਹਹਾ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਕਿ ਉਨ੍ਹਾਂ ਦੀ ਚੋਣਾਂ ਵਿੱਚ ਜਿੱਤ ਹੋਈ। ਇਸ ਮੌਕੇ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਉਹ ਵਿਧਾਨਸਭਾ ਵਿੱਚ ਚੁੱਕਦੇ ਰਹਿਣਗੇ ਉਨ੍ਹਾਂ ਕਿਹਾ ਕਿ ਮਸਲੇ ਭਾਵੇਂ ਪੰਥਕ ਹੋਣ ਜਾਂ ਪੰਜਾਬ ਦੇ ਹੋਰ ਉਹ ਮਸਲਿਆਂ ਨੂੰ ਜ਼ਰੂਰ ਚੁੱਕਦੇ ਰਹਿਣਗੇ। ਇਸ ਦੌਰਾਨ ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ।
Last Updated : Feb 3, 2023, 8:19 PM IST