ਬੇਅਦਬੀ ਦੇ ਇਲਜ਼ਾਮਾਂ ਕਾਰਨ ਹੀ ਪਿਛਲੀ ਵਾਰ ਹਾਰੀ ਅਕਾਲੀ ਦਲ:ਮਦਨ ਮੋਹਨ ਮਿੱਤਲ - ਚੋਣਾਂ 2022
ਅੰਮ੍ਰਿਤਸਰ:ਪਿਛਲੇ ਸਮੇਂ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਮਦਨ ਮੋਹਨ ਮਿੱਤਲ ਨੇ ਪਰਿਵਾਰ ਸਾਹਿਤ ਵੋਟ ਪਾਈ। ਆਪਣੇ ਮਤ ਦਾ ਇਸਤੇਮਾਲ ਕਰਨ ਤੋ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਫਾਈਟ ਵਿਚ ਹੈ। ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਦੇ ਕਾਬਿਲ ਹੈ। ਉਨ੍ਹਾ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧ ਬਾਰੇ ਕਿਹਾ ਕਿ ਉਹ ਕੁਮਾਰ ਵਿਸ਼ਵਾਸ਼ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਕੇਜਰੀਵਾਲ ਨੂੰ ਆਪਣਾ ਪੱਖ ਕਲੀਅਰ ਕਰਨਾ ਚਾਹੀਦਾ ਹੈ ਕਿਉਕਿ ਪੰਜਾਬ ਪਹਿਲਾ ਹੀ ਅੰਤਕਵਾਦ ਦਾ ਸੰਤਾਪ ਭੁਗਤ ਰਿਹਾ ਹੈ।
Last Updated : Feb 3, 2023, 8:17 PM IST