ਪੋਲਿੰਗ ਬੂਥ ‘ਤੇ ਸ਼ਰ੍ਹੇਆਮ ਚੱਲੀਆਂ ਗੋਲੀਆਂ - Akali and Congress workers clash
ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਮੱਲੂ ਵਾਲੀਏ ਦੇ ਬੂਥ (Booth of village Mallu Walia) ਦੇ ਬਾਹਰ ਅਕਾਲੀ ਅਤੇ ਕਾਂਗਰਸ (Akali and Congress) ਆਪਸ ਵਿੱਚ ਹੱਥੋਪਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹੱਥੋਪਾਈ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਇੱਟਾਂ ਰੋੜੇ ਵੀ ਚਲਾਏ ਹਨ ਅਤੇ ਹਵਾਈ ਫ਼ਾਇਰ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਮੌਜੂਦਾ ਸਰਪੰਚ ਬਾਹਰੋਂ ਬੰਦੇ ਲਿਆ ਆਇਆ ਸੀ ਅਤੇ ਜਾਲੀ ਵੋਟਾਂ ਪਾਉਣ ‘ਤੇ ਜਦੋਂ ਉਨ੍ਹਾਂ ਵੱਲੋਂ ਉਸ ਨੂੰ ਰੋਕਿਆ ਗਿਆ, ਤਾਂ ਦੂਜੀ ਪਾਰਟੀ ਵੱਲੋਂ ਉਨ੍ਹਾਂ ‘ਤੇ ਪਹਿਲਾਂ ਇੰਟਾਂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਉਨ੍ਹਾਂ ‘ਤੇ ਫਾਇਰਿੰਗ (Firing) ਕੀਤੀ ਗਈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ (Police) ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:17 PM IST