ਭਦੌੜ ਤੋਂ ਬਾਅਦ ਹੁਣ ਤਪਾ ਦੀ ਟਰੱਕ ਯੂਨੀਅਨ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ - Vidhan Sabha constituency Bhadaur
ਭਦੌੜ: ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਹੁਣ ਵੱਖ-ਵੱਖ ਵਿਭਾਗਾਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਆਪਣੇ ਨਾਲ ਚੱਲਣ ਵਾਲੇ ਪੁਰਾਣੇ ਵਰਕਰਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ। ਜਿਸ ਦੇ ਤਹਿਤ ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਭਦੌੜ (Vidhan Sabha constituency Bhadaur) ਅਧੀਨ ਪੈਂਦੇ ਸ਼ਹਿਰ ਭਦੌੜ ਦੀ ਟਰੱਕ ਯੂਨੀਅਨ ਦਾ ਪ੍ਰਧਾਨ ਜਗਦੀਪ ਸਿੰਘ ਜੱਗੀ ਅਤੇ ਕਾਲਾ ਸਿੰਘ ਨੂੰ ਲਗਾ ਕੇ ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਦੇ ਪ੍ਰਧਾਨਗੀ ਝੋਲੀ ਪਾਈ ਸੀ ਅਤੇ ਹੁਣ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੇ ਸ਼ਹਿਰ ਤਪਾ ਦੀ ਸੁਖਾਨੰਦ ਟਰੱਕ ਅਪਰੇਟਰ ਯੂਨੀਅਨ ਵਿੱਚ ਵੀ ਆਮ ਆਦਮੀ ਪਾਰਟੀ (Aam Aadmi Party) ਦੇ ਅਪਰੇਟਰਾਂ ਨੇ ਸਰਬਸੰਮਤੀ ਨਾਲ ਨਰੈਣ ਸਿੰਘ ਪੰਧੇਰ ਅਤੇ ਤਜਿੰਦਰ ਸਿੰਘ ਢਿੱਲੋਂ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ।
Last Updated : Feb 3, 2023, 8:21 PM IST