ਪੰਜਾਬ ਤੋਂ ਬਾਅਦ ਯੂਪੀ ’ਚ ਪ੍ਰਚਾਰ ਕਰਨ ਜਾਣਗੇ ਡਾ. ਰਾਜ ਕੁਮਾਰ ਵੇਰਕਾ - ਕਾਂਗਰਸ ਪਾਰਟੀ ਦਾ ਪ੍ਰਚਾਰ
ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 ਤੋਂ ਬਾਅਦ ਹੁਣ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਯੂਪੀ ਵਿੱਚ ਪ੍ਰਚਾਰ ਕਰਨ ਲਈ ਜਾ ਰਹੇ ਹਨ। ਜਿਸ ਸਬੰਧੀ ਡਾ. ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਆਪਣੇ ਹਲਕੇ ਦੀ ਜ਼ਿੰਮੇਵਾਰੀ ਨਿਭਾਅ ਹੁਣ ਪਾਰਟੀ ਦੇ ਹੱਕ ਵਿਚ ਯੂਪੀ ਵਿੱਚ ਪ੍ਰਚਾਰ ਕਰਨ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਸਿਆਸੀ ਆਗੂਆਂ ਵੱਲੋਂ ਨਫ਼ਰਤ ਦੀ ਅਤੇ ਲੋਕਾਂ ਨੂੰ ਤੋੜਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਅਸੀਂ ਲੋਕਾਂ ਨੂੰ ਜੋੜਨ ਲਈ ਯੂਪੀ ਵਿਚ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨ ਜਾ ਰਹੇ ਹਾਂ ਲੋਕ ਕਾਰ ਤੇ ਜਿੱਥੇ ਪੰਜਾਬ ਵਿੱਚ ਭਰੋਸਾ ਕਰਦੇ ਹਨ, ਉਸੇ ਤਰ੍ਹਾਂ ਯੂਪੀ ਵਿੱਚ ਵੀ ਕਰਨਗੇ ਅਤੇ ਦੋਵੇਂ ਸੂਬਿਆਂ ਵਿਚਕਾਰ ਦੀ ਸਰਕਾਰ ਬਣੇਗੀ ਅਤੇ ਇਸ ਵਾਰ ਜੋ ਹਲਕਾ ਪੱਛਮੀ ਤੋਂ ਲੋਕਾਂ ਦਾ ਸਾਥ ਮਿਲਿਆ ਹੈ ਉਸ ਨਾਲ ਜਿੱਤ ਪੱਕੀ ਹੈ।
Last Updated : Feb 3, 2023, 8:17 PM IST