ਗਨੀਵ ਮਜੀਠੀਆ ਨੇ ਦਰਬਾਰ ਸਾਹਿਬ ਵਿਖੇ ਜੂਠੇ ਬਰਤਨ ਸਾਫ ਕਰ ਨਿਭਾਈ ਸੇਵਾ - ਅਕਾਲੀ ਵਿਧਾਇਕ ਗਨੀਵ ਕੌਰ
ਅੰਮ੍ਰਿਤਸਰ : ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਮਜੀਠਾ ਹਲਕੇ ਤੋਂ ਜਿੱਤ ਦੀ ਖੁਸ਼ੀ ਵਿੱਚ ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਮਜੀਠਾ ਹਲਕੇ ਦੇ ਲੋਕਾਂ ਵੱਲੋਂ ਸਾਡੇ ਤੇ ਅਤੇ ਸਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ ਉਸ ਦਾ ਧੰਨਵਾਦ ਕਰਨ ਲਈ ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਹਨ। ਗਨੀਵ ਕੌਰ (MLA Ganeev Majithia) ਨੇ ਕਿਹਾ ਕਿ ਉਹ ਵਿਧਾਨਸਭਾ ਪਹੁੰਚ ਹਲਕੇ ਦੇ ਲੋਕਾਂ ਦੀਆਂ ਉਮੀਦ ਉੱਪਰ ਖਰਾ ਉੱਤਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਝੂਠੇ ਕੇਸ ਵਿੱਚੋਂ ਜਲਦ ਬਾਹਰ ਆਉਣ ਵਾਲੇ ਹਨ ਅਤੇ ਉਹ ਦੋਵੇਂ ਰਲਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਉਹ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ।
Last Updated : Feb 3, 2023, 8:19 PM IST