ਜ਼ਹਿਰੀਲੇ ਰੰਗ ਨਾਲ ਹੋਲੀ ਖੇਡਣ ਕਾਰਨ ਕਰੀਬ 2 ਦਰਜਨ ਲੋਕ ਬਿਮਾਰ - 2 ਦਰਜਨ ਕਰੀਬ ਲੋਕ ਜ਼ਹਿਰੀਲੇ ਰੰਗ ਨਾਲ ਹੋਲੀ ਖੇਡਣ ਕਾਰਨ ਬਿਮਾਰ
ਬਠਿੰਡਾ: ਹੋਲੀ ਮੌਕੇ ਬਠਿੰਡਾ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਵਿਖੇ 2 ਦਰਜਨ ਕਰੀਬ ਲੋਕ ਜ਼ਹਿਰੀਲੇ ਰੰਗ ਨਾਲ ਹੋਲੀ ਖੇਡਣ ਕਾਰਨ ਬਿਮਾਰ (playing Holi with poisonous colors in Bathinda) ਹੋ ਗਏ ਹਨ। ਬਿਮਾਰ ਹੋਏ ਲੋਕਾਂ ਵਿੱਚ ਕਈ ਨੌਜਵਾਨ ਸ਼ਾਮਿਲ ਹਨ। ਜ਼ਹਿਰੀਲਾ ਰੰਗ ਲੱਗਣ ਕਾਰਨ ਜ਼ਿਆਦਾਤਰ ਲੋਕ ਨੂੰ ਘਬਰਾਹਟ, ਉਲਟੀਆਂ ਤੇ ਸਿਰ ਦਰਦ ਹੋਣ ਦੀ ਸਮੱਸਿਆ ਆਈ ਹੈ ਜਿਸਦੇ ਚੱਲਦੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਗਰੋਥ ਸੈਂਟਰ ਵਿੱਚੋਂ ਹੋਲੀ ਖੇਡਣ ਲਈ ਜ਼ਹਿਰੀਲਾ ਰੰਗ ਲਿਜਾਇਆ ਗਿਆ ਹੈ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਜ਼ਹਿਰੀਲੇ ਰੰਗ ਲੱਗਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਪੀੜਤਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਹੈ। ਡਾਕਟਰ ਨੇ ਕਿਹਾ ਕਿ 24 ਘੰਟਿਆਂ ਤੱਕ ਇੰਨ੍ਹਾਂ ਉਪਰ ਪੂਰਾ ਧਿਆਨ ਰੱਖਿਆ ਜਾਵੇਗਾ।
Last Updated : Feb 3, 2023, 8:20 PM IST