ਆਸ ਪੰਜਾਬ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਕੀਤਾ ਗਿਆ ਜਾਰੀ - ਵਿਧਾਨ ਸਭਾ ਚੋਣਾਂ
ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੇ ਸਬੰਧ ’ਚ ਆਸ ਪੰਜਾਬ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਦੱਸ ਦਈਏ ਕਿ ਆਸ ਪੰਜਾਬ ਪਾਰਟੀ ਦੇ ਸੁਪਰੀਮੋ ਮਹੰਤ ਰਮੇਸ਼ਾ ਨੰਦ ਸਰਸਵਤੀ ਦੇ ਨਿਰਦੇਸ਼ਾਂ ਤੇ ਹਲਕਾ ਖੇਮਕਰਨ ਤੋ ਉਮੀਦਵਾਰ ਅਜੇ ਕੁਮਾਰ ਚੀਨੂੰ ਵੱਲੋ ਖਾਲੜਾ ਦਫ਼ਤਰ ਵਿਖੇ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਅਜੇ ਕੁਮਾਰ ਚੀਨੂੰ ਨੇ ਕਿਹਾ ਕਿ ਇਹ ਮੈਨੀਫੈਸਟੋ ਹਰੇਕ ਵਰਗ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਪੰਜਾਬ ਵਿੱਚ ਜੇ ਸਾਡੀ ਸਰਕਾਰ ਬਣੀ ਤਾਂ ਅਰਥ ਵਿਵਸਥਾ ਮਜਬੂਤ ਕੀਤੀ ਜਾਵੇਗੀ। ਔਰਤ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਔਰਤਾ ਨੂੰ 2000 ਪੈਨਸ਼ਨ ਦਿੱਤੀ ਜਾਵੇਗੀ। ਬੱਚੀਆਂ ਦੇ ਵਿਆਹ ਲਈ ਸ਼ਗੁਨ ਤਹਿਤ 51,000 ਰੁਪਏ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਦਿੱਤਾ ਜਾਵੇਗਾ।
Last Updated : Feb 3, 2023, 8:17 PM IST