BBMB 'ਤੇ ਕੇਂਦਰ ਦੇ ਫੈਸਲੇ ਖਿਲਾਫ਼ ਆਪ ਦਾ ਪ੍ਰਦਰਸ਼ਨ - ਪੰਜਾਬ ਦੇ ਭਵਿੱਖ ਨਾਲ ਖਿਲਵਾੜ ਨਾਂ ਕੀਤਾ ਜਾਵੇ
ਅੰਮ੍ਰਿਤਸਰ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਇਕਾਈ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ਵਿਚ ਆਪ ਦੇ ਵਫਦ ਵੱਲੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਸੰਬਧੀ ਗੱਲਬਾਤ ਕਰਦਿਆਂ ਆਪ ਆਗੂ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਦਾ ਹੈ। ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਇਕਾਈ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦੇ ਫੈਸਲੇ ਨੂੰ ਵਾਪਿਸ ਲੈਣ। ਅਜਿਹੇ ਫੈਸਲੇ ਕਰ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਨਾਂ ਕੀਤਾ ਜਾਵੇ। ਹੁਣ ਬਿਜਲੀ ਪ੍ਰੋਜੈਕਟਾਂ ਤੇ ਚੋਂ ਪੰਜਾਬ ਦਾ ਹੱਕ ਖੋਹਣ ਚਾਹੁੰਦੇ ਹਨ। ਅਸੀਂ ਪੰਜਾਬ ਨਾਲ ਅਜਿਹੇ ਵਿਤਕਰੇ ਨੂੰ ਕਦੇ ਵੀ ਬਰਦਾਸ਼ਤ ਨਹੀ ਕਰਾਂਗੇ।
Last Updated : Feb 3, 2023, 8:18 PM IST