ਚੰਡੀਗੜ੍ਹ ਤੋਂ ਨਹੀਂ ਪੰਜਾਬ ਦੇ ਪਿੰਡਾਂ ਤੋਂ ਚੱਲੇਗੀ 'ਆਪ' ਦੀ ਸਰਕਾਰ : ਜਗਰੂਪ ਗਿੱਲ - ਪੰਜਾਬ ਦੀ ਰਾਜਨੀਤੀ
ਬਠਿੰਡਾ: ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਨੇ ਈ.ਟੀ.ਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭਗਵੰਤ ਸਿੰਘ ਮਾਨ ਵੱਲੋਂ ਸਾਫ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਅਤੇ ਪੰਜਾਬ ਦੀ ਰਾਜਨੀਤੀ ਚੰਡੀਗੜ੍ਹ ਦੀ ਬਜਾਏ ਪਿੰਡਾਂ ਦੀਆਂ ਸੱਥਾਂ ਤੇ ਗਲੀਆਂ ਮੁਹੱਲਿਆਂ ਵਿੱਚ ਚੱਲੇਗੀ। ਉਨ੍ਹਾਂ ਕਿਹਾ ਕਿ ਭਾਵੇਂ ਬਾਦਲ ਪਰਿਵਾਰ ਬਠਿੰਡੇ ਨੂੰ ਆਪਣਾ ਪਰਿਵਾਰਕ ਹਲਕਾ ਸਮਝਦੇ ਸਨ, ਪਰ ਬਠਿੰਡੇ ਵਾਲਿਆਂ ਨੇ ਕਦੇ ਵੀ ਉਨ੍ਹਾਂ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ। ਇਨ੍ਹਾਂ ਵੱਲੋਂ ਜੋ ਨਾਜਾਇਜ਼ ਪਰਚਿਆਂ ਦਾ ਦੌਰ ਚਲਾਇਆ ਗਿਆ ਹੈ ਉਹ ਆਮ ਆਦਮੀ ਪਾਰਟੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।
Last Updated : Feb 3, 2023, 8:19 PM IST