ਕੋਈ ਸਕਿਉਰਿਟੀ ਨਹੀਂ, ਕੋਈ ਵੀਆਈਪੀ ਕਲਚਰ ਨਹੀਂ: ਵਿਧਾਇਕ ਦੇਵਮਾਨ - Nabha MLA
ਨਾਭਾ: ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਆਪ ਪਾਰਟੀ ਦੇ ਵਿਧਾਇਕ ਜਿੱਤ ਤੋਂ ਬਾਅਦ ਲੋਕਾਂ ਵਿਚ ਉਨ੍ਹਾਂ ਦਾ ਧੰਨਵਾਦ ਕਰਨ ਲਈ ਤੁਰ ਪਏ ਹਨ। ਜਿਸ ਦੇ ਤਹਿਤ ਨਾਭਾ ਹਲਕੇ ਤੋਂ ਆਪ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਸਾਈਕਲ ਉੱਤੇ ਸਵਾਰ ਹੋ ਕੇ ਵੋਟਰਾਂ ਦਾ ਧੰਨਵਾਦ ਕਰਨ ਲਈ ਨਿਕਲੇ ਅਤੇ ਥਾਂ-ਥਾਂ ਤੇ ਲੋਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੇਵਮਾਨ ਨੇ ਕਿਹਾ ਕਿ ਪਹਿਲਾਂ ਵੀ ਮੈਂ ਸਾਈਕਲ ਉੱਤੇ ਹੀ ਚੋਣ ਪ੍ਰਚਾਰ ਕਰਦਾ ਰਿਹਾ ਅਤੇ ਹੁਣ ਅੱਜ ਜਿੱਤਣ ਤੋਂ ਬਾਅਦ ਵੀ ਵੋਟਰਾਂ ਦਾ ਧੰਨਵਾਦ ਸਾਈਕਲ 'ਤੇ ਕਰ ਰਿਹਾ ਹਾਂ।
Last Updated : Feb 3, 2023, 8:19 PM IST