ਖਸਤਾ ਹਾਲਤ ’ਚ ਖੜ੍ਹੀਆਂ ਐਂਬੂਲੈਂਸਾਂ ’ਤੇ 'ਆਪ' MLA ਦੀ ਰੇਡ, ਮੌਕੇ ’ਤੇ ਹੀ ਫੋਨ ਲਾ ਦਿੱਤੀ ਵੱਡੀ ਚਿਤਾਵਨੀ - AAP MLA Dinesh Chadha Raid On Ambulance Department
ਰੂਪਨਗਰ: ਸੂਬੇ ਵਿੱਚ ਨਵੀਂ ਸਰਕਾਰ ਦੇ ਆਪ ਵਿਧਾਇਕ ਲਗਾਤਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੇ ਹਨ। ਰੂਪਨਗਰ ਤੋਂ ਆਪ ਵਿਧਾਇਕ ਦਿਨੇਸ਼ ਚੱਡਾ ਨੇ ਰੂਪਨਗਰ ਵਿੱਚ ਸਰਕਾਰੀ ਹਸਪਤਾਲ ਵਿੱਚ ਰੇਡ ਕੀਤੀ ਹੈ। ਇਸ ਰੇਡ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਖੜ੍ਹੀਆਂ 108 ਐਂਬੂਲੈਂਸ ਦਾ ਜਾਇਜ਼ਾ ਲਿਆ। ਜਾਇਜ਼ੇ ਦੌਰਾਨ ਉਨ੍ਹਾਂ ਵੱਡੀਆਂ ਖਾਮੀਆਂ ਪਾਈਆਂ। ਗੁੱਸੇ ਵਿੱਚ ਆਏ ਵਿਧਾਇਕ ਵੱਲੋਂ ਐਂਬੂਲੈਂਸਾਂ ਦੀ ਮੁਰੰਮਤ ਆਦਿ ਦਾ ਧਿਆਨ ਰੱਖਣ ਵਾਲੀ ਨਿੱਜੀ ਕੰਪਨੀ ਦੇ ਕਲੱਸਟਰ ਮੈਨੇਜਰ ਨੂੰ ਫੋਨ ਕੀਤਾ। ਵਿਧਾਇਕ ਵੱਲੋਂ ਫੋਨ ਕਾਲ ’ਤੇ ਨਿੱਜੀ ਕੰਪਨੀ ਦੇ ਮੈਨੇਜਰ ਨੂੰ ਚਿਤਾਵਨੀ ਦਿੱਤੀ ਕਿ ਜਲਦ ਐਂਬੂਲੈਂਸਾਂ ਠੀਕ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ। ਇਸਦੇ ਨਾਲ ਹੀ ਉਨ੍ਹਾਂ ਕੰਪਨੀ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਕੰਪਨੀਆਂ ਸਰਕਾਰ ਤੋਂ ਪੈਸੇ ਲੈ ਲੈਂਦੀਆਂ ਹਨ ਪਰ ਐਂਬੂਲੈਂਸਾਂ ਦਾ ਕੋਈ ਧਿਆਨ ਨਹੀਂ ਰੱਖਦੀਆਂ।
Last Updated : Feb 3, 2023, 8:20 PM IST