'ਆਪ' ਆਗੂ ਦੀ ਅਫਸਰਾਂ ਨੂੰ ਸਿੱਧੀ ਚਿਤਾਵਨੀ - ਵਿਧਾਇਕਾਂ ਤੋਂ ਬਾਅਦ ਆਪ ਆਗੂ ਆਏ ਐਕਸ਼ਨ ਮੋਡ ਚ
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਵਿੱਚ ਆਪ ਨੇ ਵੱਡਾ ਬਹੁਮਤ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਹੈ। ਜਿੱਤ ਹਾਸਿਲ ਕਰਨ ਸਾਰ ਆਪ ਦੇ ਨਵੇਂ ਵਿਧਾਇਕ ਐਕਸ਼ਨ ਮੋਡ ਵਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਆਪ ਆਗੂ ਵੀ ਸਰਕਾਰੀ ਬਾਬੂਆਂ ਖਿਲਾਫ਼ ਨਿੱਤਰਦੇ ਵਿਖਾਈ ਦੇ ਰਹੇ ਹਨ। ਗੁਰਦਾਸਪੁਰ ਵਿਖੇ ਆਪ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਵੱਖ ਵੱਖ ਸਰਕਾਰੀ ਵਿਭਾਗਾਂ ਦੀ ਚੈਕਿੰਗ ਕੀਤੀ ਗਈ ਹੈ। ਹਲਕਾ ਕਾਦੀਆਂ ਚ ਚੈਕਿੰਗ ਦੌਰਾਨ ਉਨ੍ਹਾਂ ਦੱਸਿਆ ਹੈ ਕਿ ਕਈ ਵਿਭਾਗਾਂ ਵਿੱਚ ਵੱਖ ਵੱਖ ਤਰ੍ਹਾਂ ਦੀ ਖਾਮੀਆਂ ਪਾਈਆਂ ਗਈਆਂ ਹਨ। ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸਖ਼ਤ ਤਾੜਨਾ ਕੀਤੀ ਹੈ ਕਿ ਸਹੀ ਕੰਮ ਕੀਤਾ ਜਾਵੇ।
Last Updated : Feb 3, 2023, 8:19 PM IST