ਪੰਜਾਬ ਵਿੱਚ ਚੋਣਾਂ ਦੇ ਨਤੀਜੇ: ਜਲੰਧਰ ਵਿੱਚ ਆਪ ਵਰਕਰ ਮਨਾ ਰਹੇ ਨੇ ਖੁਸ਼ੀ, ਨੱਚ ਟੱਪ ਕੇ ਕਰ ਰਹੇ ਨੇ ਦਿਲ ਰਾਜੀ - Aap celebration in jalandhar
ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਜਿਸ 'ਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਵੱਲ ਵੱਧ ਰਹੀ ਹੈ। ਇਸ ਵਿਚਾਲੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਹੀ ਵਰਕਰ ਪੂਰੀ ਜਸ਼ਨ ਦੇ ਮਾਹੌਲ ਵਿੱਚ ਹਨ ਅਤੇ ਲੱਡੂ ਵੰਡ ਕੇ, ਢੋਲ ਵਜਾ ਕੇ, ਰੰਗਾਂ ਨਾਲ ਆਪਣੇ ਆਪ ਨੂੰ ਰੰਗਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਗਾਤਾਰ ਲੀਡ ਵੱਲ ਵੱਧਦੇ ਜਾ ਰਹੇ ਹਨ। ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਲੱਡੂ ਵੰਡੇ ਜਾ ਰਹੇ ਨੇ ਅਤੇ ਪਟਾਕੇ ਚਲਾਏ ਜਾ ਰਹੇ ਨੇ।
Last Updated : Feb 3, 2023, 8:19 PM IST