ਆਪ ਉਮੀਦਵਾਰ ਨੇ ਰਾਣਾ ਗੁਰਜੀਤ ਸਿੰਘ ਦਾ ਕੀਤਾ ਵਿਰੋਧ - ਕਪੂਰਥਲਾ ਵਿਧਾਨ ਸਭਾ
ਕਪੂਰਥਲਾ: ਕਪੂਰਥਲਾ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਜੂ ਰਾਣਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ 'ਤੇ ਚੋਣ ਪ੍ਰਚਾਰ ਕਰ ਰਹੇ ਆਪ ਦੇ ਆਗੂਆਂ ਨੂੰ ਜ਼ਬਰਦਸਤੀ ਰੋਕਣ ਦਾ ਇਲਾਜ਼ਮ ਲਗਾ ਪੁਲਿਸ ਪ੍ਰਸ਼ਾਸਨ ਵਲੋਂ ਜ਼ਬਰੀ ਹਿਰਾਸਤ ਵਿੱਚ ਲੈਣ ਦੇ ਆਰੋਪ ਲਗਾਇਆ ਹੈ। ਜਿਸ ਦੇ ਵਿਰੋਧ ਵਿੱਚ ਉਹਨਾਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਜ਼ਮੀਨ 'ਤੇ ਲੇਟ ਕੇ ਪ੍ਰਦਰਸ਼ਨ ਕੀਤਾ। ਕਪੂਰਥਲਾ ਸੁਲਤਾਨਪੁਰ ਰੋਡ ਜਾਮ ਕੀਤਾ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ ਪੁਲਿਸ ਭਗੌੜੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
Last Updated : Feb 3, 2023, 8:11 PM IST