ਆਪ ਉਮੀਦਵਾਰ ਮੀਤ ਹੇਅਰ ਦਾ ਵੱਡਾ ਬਿਆਨ, ਕਿਹਾ- ਅੱਜ ਤੋਂ ਹੀ ਖ਼ਤਮ ਹੋਵੇਗਾ ਮਾਫੀਆ - ਖ਼ਤਮ ਹੋਵੇਗਾ ਮਾਫੀਆ
ਬਰਨਾਲਾ: ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ (Aam Aadmi Party candidate from Barnala) ਅਤੇ 2017 ਦੀਆਂ ਚੋਣਾਂ ਵਿੱਚ ਜਿੱਤੇ ਰਹੇ ਵਿਧਾਇਕ ਮੀਤ ਹੇਅਰ (MLA Meet Hair) ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼ਰਾਬ ਤੇ ਪੈਸੇ ਨੂੰ ਨਹੀਂ ਸਗੋਂ ਪੰਜਾਬ ਦੇ ਮੁੱਦਿਆ ਨੂੰ ਵੋਟ ਪਾਈ ਹੈ। ਇਸ ਮੌਕੇ ਉਨ੍ਹਾਂ ਨੇ ਬਾਦਲ ਪਰਿਵਾਰ ‘ਤੇ ਬੋਲਿਦਆ ਕਿਹਾ ਕਿ ਬਾਦਲ ਪਰਿਵਾਰ (Badal family) ਦਾ ਹਾਰ ਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਖਾਤਮਾ ਹੋ ਜਾਣਾ, ਇਸ ਮੌਕੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ (Navjot Singh Sidhu and Bikram Majithia) ‘ਤੇ ਲੋਕਾਂ ਨੂੰ ਪੰਜਾਬ ਦੇ ਮੁੱਦਿਆ ਤੋਂ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ।
Last Updated : Feb 3, 2023, 8:19 PM IST