ਭਦੌੜ ਹਲਕੇ ’ਚ CM ਚੰਨੀ ਵਿਰੁੱਧ ਚੋਣ ਲੜਨ ਵਾਲੇ AAP ਉਮੀਦਵਾਰ ਨੇ ਕੀਤੀ ਇਹ ਅਪੀਲ - ਬੈਲਟ ਪੇਪਰ
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ 20 ਫ਼ਰਵਰੀ ਨੂੰ ਲੰਘ ਚੁੱਕੀਆਂ ਹਨ, ਪਰ ਇਸਦੇ ਬਾਵਜੂਦ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੋਟਾਂ ਲਈ ਬੇਨਤੀਆਂ ਕਰ ਰਹੇ ਹਨ। ਇਸਦਾ ਕਾਰਨ ਮੁਲਾਜ਼ਮ ਵਰਗ ਹੈ। ਉਹ ਮੁਲਾਜ਼ਮ ਜਿਹਨਾਂ ਦੀ ਡਿਊਟੀ ਚੋਣਾਂ ਵਾਲੇ ਦਿਨ ਵੋਟਾਂ ਪਵਾਉਣ ਲਈ ਲੱਗੀ ਸੀ। ਉਹਨਾਂ ਦੀ ਵੋਟਿੰਗ ਅਜੇ ਰਹਿੰਦੀ ਹੈ। ਇਹਨਾਂ ਮੁਲਾਜ਼ਮਾਂ ਦੀ ਵੋਟ ਚੋਣ ਨਤੀਜਿਆਂ ਤੋਂ ਪਹਿਲਾਂ 9 ਮਾਰਚ ਨੂੰ ਹੋਵੇਗੀ। ਇਸੇ ਤਹਿਤ ਭਦੌੜ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਵਲੋਂ ਮੁਲਾਜ਼ਮਾਂ ਨੂੰ ਖਾਸ ਬੇਨਤੀ ਕੀਤੀ ਗਈ ਹੈ। ਲਾਭ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਮੁਲਾਜ਼ਮ ਵਰਗ ਦੀ ਵੋਟ ਬੈਲਟ ਪੇਪਰ ਰਾਹੀਂ ਪੈਣ ਜਾ ਰਹੀ ਹੈ। ਜਿਸ ਕਰਕੇ ਪੰਜਾਬ ਵਿੱਚ ਇੱਕ ਇਮਾਨਦਾਰ ਅਤੇ ਚੰਗੀ ਸਰਕਾਰ ਲਈ 9 ਮਾਰਚ ਨੂੰ ਇਹਨਾਂ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਵੋਟ ਦੇਣੀ ਚਾਹੀਦੀ ਹੈ।
Last Updated : Feb 3, 2023, 8:18 PM IST