ਗਿੱਦੜਬਾਹਾ ਤੋਂ 'ਆਪ' ਉਮੀਦਵਾਰ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਲਗਾਏ ਗੁੰਡਾਗਰਦੀ ਦੇ ਇਲਜ਼ਾਮ - ਪੰਜਾਬ ਵਿਧਾਨ ਸਭਾ ਚੋਣਾਂ 2022
ਗਿੱਦੜਬਾਹਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਵੋਟਿੰਗ ਜਾਰੀ ਹੈ ਤੇ ਲੋਕ ਬੜ੍ਹੇ ਹੀ ਉਤਸ਼ਾਹ ਨਾਲ ਵੋਟਿੰਗ ਕਰ ਰਹੇ ਹਨ। ਇਸ ਦੌਰਾਨ ਬੂਥਾਂ ‘ਤੇ ਕਈ ਥਾਵਾਂ ’ਤੇ ਲੜਾਈਆਂ ਵੀ ਹੋਈਆਂ। ਦੱਸ ਦਈਏ ਕਿ ਗਿੱਦੜਬਾਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਤਪਾਲ ਸ਼ਰਮਾ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਵਿਅਕਤੀ ਨੂੰ ਵੋਟ ਪਾਉਣ।
Last Updated : Feb 3, 2023, 8:17 PM IST