ਆਪ, ਅਕਾਲੀ ਦਲ 'ਤੇ ਬੀਜੇਪੀ ਤਿੰਨਾਂ ਦੀ ਇੱਕ ਹੀ ਗੱਲ: ਸੁਨੀਲ ਜਾਖੜ - ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਪਾਰਟੀ
ਹਲਕਾ ਗੜ੍ਹਸ਼ੰਕਰ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਗੜ੍ਹਸ਼ੰਕਰ ਦੇ ਪਿੰਡ ਬੀਣੇਵਾਲ ਵਿਖੇ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੁਕੇਸ਼ ਅਗਨੀਹੋਤਰੀ, ਬਿਕਰਮਾਦਿੱਤੇਯ ਵਿਧਾਇਕ ਕਾਂਗਰਸ ਹਾਜ਼ਰ ਸਨ। ਇਸ ਮੌਕੇ ਸੁਨੀਲ ਜਾਖੜ ਨੇ ਵਿਰੋਧੀ ਪਾਰਟੀਆਂ ਤੇ ਜਮਕੇ ਨਿਸ਼ਾਨੇ ਸਾਧਦੇ ਹੋਏ। ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੁਪਤ ਸਮਝੌਤਾ ਹੈ ਅਤੇ ਇਹ ਦੋਨੋਂ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਪਾਰਟੀਆਂ ਇਕਜੁੱਟ ਹੋਕੇ ਨਵਜੋਤ ਸਿੰਘ ਨੂੰ ਘੇਰ ਰਹੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਬੀਜੇਪੀ ਪੰਜਾਬ ਦੇ ਵਿੱਚ ਚਾਹੁੰਦੀ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਨਾ ਬਣੇ ਅਤੇ ਪੰਜਾਬ ਦੇ ਵਿੱਚ ਧੱਕੇ ਨਾਲ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦੀ ਹੈ।
Last Updated : Feb 3, 2023, 8:16 PM IST