ਗੜ੍ਹਸ਼ੰਕਰ ਦੇ ਪਿੰਡ ਧਮਾਈ ਦਾ ਨੌਜਵਾਨ ਯੂਕਰੇਨ ਤੋਂ ਆਪਣੇ ਘਰ ਪਰਤਿਆ - ਯੂਕਰੇਨ ਤੋਂ ਆਪਣੇ ਘਰ ਪਰਤਿਆ
ਹੁਸ਼ਿਆਰਪੁਰ: ਰੂਸ ਤੇ ਯੂਕਰੇਨ ਦੀ ਜੰਗ (The war between Russia and Ukraine) ਵਿੱਚ ਫਸੇ ਗੜ੍ਹਸ਼ੰਕਰ ਦੇ ਪਿੰਡ ਧਮਾਈ ਦਾ ਤਰਨਵੀਰ ਸਿੰਘ ਆਪਣੇ ਘਰ ਪਰਤ ਆਇਆ ਹਨ। ਤਰਨਵੀਰ ਸਿੰਘ ਦੇ ਘਰ ਪਰਤਣ 'ਤੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਤਰਨਵੀਰ ਸਿੰਘ ਦਾ ਘਰ ਪਹੁੰਚਣ ‘ਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਾਂ ਦੇ ਹਾਰ ਪਾਏ ਸਵਾਗਤ ਕੀਤਾ ਗਿਆ। ਤਰਨਵੀਰ ਸਿੰਘ ਜੋ ਕਿ ਖਾਰਕੀਵ ਯੂਨੀਵਰਸਿਟੀ ਵਿੱਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ (MBBS in Kharkiv University Study) ਕਰ ਰਿਹਾ ਸੀ, ਤਰਨਵੀਰ ਨੇ ਦੱਸਿਆ ਕਿ ਯੂਕਰੇਨ ਵਿੱਚ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ, ਜਿਸ ਕਰਕੇ ਉੱਥੇ ਹਰ ਵਿਅਕਤੀ ਦੇਸ਼ ਛੱਡ ਕੇ ਭੱਜ ਰਿਹਾ ਹੈ।
Last Updated : Feb 3, 2023, 8:18 PM IST