ਹੁਸ਼ਿਆਰਪੁਰ ਚ ਵਾਪਰਿਆ ਰੂਹ ਕੰਬਾਉ ਹਾਦਸਾ, ਤਿੰਨ ਜ਼ਖਮੀ, ਦੇਖੋ ਵੀਡੀਓ - ਡਰਾਈਵਰ ਨੇ ਇਕ ਹੋਰ ਮੋਟਰਸਾਈਕਲ ਨੂੰ ਟੱਕਰ ਮਾਰੀ
ਹੁਸ਼ਿਆਰਪੁਰ: ਜ਼ਿਲ੍ਹੇ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋ ਇੱਕ ਮਹਿੰਦਰਾ ਪਿੱਕਅਪ ਦਾ ਡਰਾਈਵਰ ਇੱਕ ਮੋਟਰਸਾਇਕਲ ਨੂੰ ਆਪਣੇ ਨਾਲ ਘੜੀਸਦਾ ਹੋਇਆ ਲੈ ਗਿਆ। ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ਦਾ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਮਹਿੰਦਰਾ ਪਿੱਕਅਪ ਦਾ ਡਰਾਇਵਰ ਅਭਿਸ਼ੇਕ ਕੁਮਾਰ ਹਿਮਾਚਲ ਤੋਂ ਸਬਜ਼ੀ ਲੈਣ ਜਲੰਧਰ ਜਾ ਰਿਹਾ ਸੀ। ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੋਹਾਲ ਕੋਲ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਵਿਚ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਮਗਰੋਂ ਗੱਡੀ ਦੇ ਡਰਾਈਵਰ ਨੇ ਇਕ ਹੋਰ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਕਈ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ।
Last Updated : Feb 3, 2023, 8:16 PM IST