ਪੰਜਾਬ ਦੇ ਇਸ ਜ਼ਿਲ੍ਹੇ ’ਚ ਤੇਂਦੂਏ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜ਼ਖ਼ਮੀ, ਦੇਖੋ ਸੀਸੀਟੀਵੀ ਫੁਟੇਜ਼
ਬਰਨਾਲਾ: ਤੇਂਦੂਏ ਨੂੰ ਲੈ ਕਿ ਮਹਿਲ ਕਲਾਂ ਦੇ ਕਈ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਪਿੰਡ ਸਹੌਰ ਵਿੱਚ ਤੇਂਦੂਏ ਨੂੰ ਕਈ ਥਾਵਾਂ ਤੇ ਘੁੰਮਦੇ ਦੇਖਿਆ ਹੈ, ਜਿਸ ਦੀਆਂ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈਆਂ ਹਨ। ਪਿੰਡ ਦੇ ਲੋਕਾਂ ਨੇ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਵੇਖੇ ਹਨ ਇਸ ਪਿੰਡ ਅੰਦਰ ਤੇਂਦੂਏ ਦੁਆਰਾ ਕਈ ਜਾਨਵਰਾਂ ’ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਜਾ ਚੁੱਕਿਆ ਹੈ ਅਤੇ ਬੀਤੇ ਦਿਨ ਤੂੜੀ ਦਾ ਕੰਮ ਕਰ ਰਹੇ ਕੁਝ ਨੌਜਵਾਨਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।
Last Updated : Feb 3, 2023, 8:17 PM IST