ਕਬੱਡੀ ਖਿਡਾਰੀ ਨੂੰ ਆਖ਼ਰੀ ਵਿਦਾਇਗੀ ਦੇਣ ਲਈ ਆਇਆ ਲੋਕਾਂ ਦਾ ਹੜ੍ਹ - ਕਬੱਡੀ ਖਿਡਾਰੀ ਨੂੰ ਆਖ਼ਰੀ ਵਿਦਾਇਗੀ
ਜਲੰਧਰ:ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ ਦੇ ਸੰਸਕਾਰ ਮੌਕੇ ਹਜਾਰਾਂ ਦੀ ਗਿਣਤੀ 'ਚ ਲੋਕ ਆਏ। ਅੱਜ ਉਸਦੇ ਪਿੰਡ ਉਸਦੇ ਸੰਸਕਾਰ ਤੋਂ ਪਹਿਲੇ ਉਸਦੇ ਸ਼ਵ ਨੂੰ ਪਿੰਡ ਦੀ ਗਰਾਉਂਡ ਵਿਖੇ ਲੋਕਾਂ ਦੇ ਦਰਸ਼ਨ ਲਈ ਰੱਖਿਆ ਗਿਆ।ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਉਸਦੇ ਅੰਤਿਮ ਦਰਸ਼ਨ ਕੀਤੇ।ਇਸ ਮੌਕੇ ਆਮ ਲੋਕਾਂ ਦੇ ਨਾਲੋਂ ਨਾਲ ਦੂਰੋਂ ਦੂਰੋਂ ਕਬੱਡੀ ਖਿਲਾਡੀ ਉਸਦੇ ਪਿੰਡ ਪਹੁੰਚੇ ਹਨ। ਸੰਦੀਪ ਨੂੰ ਸ਼ਰਧਾਂਜਲੀ ਦੇਣ ਵਾਲੀਆਂ ਵਿਚ ਕਈ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ।ਲੋਕਾਂ ਨੇ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਪਰ ਜੇਕਰ ਇਸੇ ਤਰਾਂ ਖਿਡਾਰੀਆਂ 'ਤੇ ਹਮਲੇ ਕਰ ਓਹਨਾ ਦਾ ਕਤਲ ਕੀਤਾ ਜਾਂਦਾ ਰਿਹਾ ਤਾਂ ਕੋਈ ਮਾਂ ਬਾਪ ਆਪਣੇ ਬੱਚੇ ਨੂੰ ਖਿਡਾਰੀ ਨਹੀਂ ਬਣਨਾ ਚਾਹੇਗਾ।
Last Updated : Feb 3, 2023, 8:20 PM IST