ਵੈਨ ’ਚ ਬਣਾਈ ਖਾਣ-ਪੀਣ ਵਾਲੀ ਸਟਾਲ ਨੂੰ ਲੱਗੀ ਭਿਆਨਕ ਅੱਗ, ਮੱਚਿਆ ਹੜਕੰਪ - ਵੈਨ ਵਿੱਚ ਲਗਾਈ ਗਈ ਸਟਾਲ ਸੜ ਕੇ ਸੁਆਹ
ਅੰਮ੍ਰਿਤਸਰ: ਮਾਮਲਾ ਜ਼ਿਲ੍ਹੇ ਦੇ ਨਿਊ ਅੰਮ੍ਰਿਤਸਰ ਮਾਰਕੀਟ ਦਾ ਹੈ ਜਿੱਥੇ ਸਿੰਲਡਰ ਲੀਕ ਹੋਣ ਕਾਰਨ ਇੱਕ ਖਾਣ ਪੀਣ ਦੇ ਸਟਾਲ ਵਾਸਤੇ ਬਣਾਈ ਗਈ ਵੈਨ ਵਿੱਚ ਉਸ ਵੇਲੇ ਅੱਗ ਲੱਗ ਗਈ ਜਦੋਂ ਉਸ ਵਿੱਚ ਵਰਤਿਆ ਜਾਣ ਵਾਲਾ ਸਿੰਲਡਰ ਲੀਕ ਹੋ ਗਿਆ। ਅੱਗ ਲੱਗਣ ਕਾਰਨ ਆਲੇ ਦੁਆਲੇ ਹੜਕੰਪ ਮੱਚ ਗਿਆ। ਇਸ ਘਟਨਾ ਦੀ ਜਾਣਕਾਰੀ ਫਾਇਰ ਵਿਭਾਗ ਨੂੰ ਦਿੱਤੀ ਗਈ ਜਿਸਨੇ ਮੁਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ। ਇਸ ਘਟਨਾ ਵਿੱਚ ਖਾਣ ਪੀਣ ਲਈ ਵੈਨ ਵਿੱਚ ਲਗਾਈ ਗਈ ਸਟਾਲ ਸੜ ਕੇ ਸੁਆਹ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਨਿਊ ਮਾਰਕੀਟ ਦਾ ਹੈ ਜਿੱਥੇ ਸਿੰਲਡਰ ਦੀ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ।
Last Updated : Feb 3, 2023, 8:20 PM IST
TAGGED:
ਵੈਨ ਸਮੇਤ ਸਮਾਨ ਸੜ ਕੇ ਸੁਆਹ