91 ਸਾਲਾ ਬਜ਼ੁਰਗ ਨੇ ਪਾਈ ਵੋਟ, ਲੋਕਾਂ ਨੂੰ ਕੀਤਾ ਜਾਗਰੂਕ - Punjab Assembly Election 2022
ਜਲੰਧਰ: ਸੂਬੇ ਭਰ ’ਚ 117 ਸੀਟਾਂ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਜਲੰਧਰ ਵਿਖੇ 91 ਸਾਲਾਂ ਬਜ਼ੁਰਗ ਵਿਅਕਤੀ ਵੱਲੋਂ ਵੋਟ ਪਾਈ ਗਈ। ਸਾਡੇ ਪੱਤਰਕਾਰ ਨਾਲ ਗੱਲ ਕਰਦੇ ਹੋਏ 91 ਸਾਲਾਂ ਓਮ ਪ੍ਰਕਾਸ਼ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਹਰ ਇੱਕ ਚੋਣ ’ਚ ਆਪਣੀ ਵੋਟ ਪਾਈ ਹੈ। ਅੱਜ ਵੋਟਾਂ ’ਚ ਦਿਲਚਸਪੀ ਨਜ਼ਰ ਆ ਰਹੀ ਹੈ। ਹਰ ਕਿਸੇ ਨੂੰ ਵੋਟ ਪਾਉਣੀ ਚਾਹੀਦੀ ਹੈ।
Last Updated : Feb 3, 2023, 8:17 PM IST