ਇਨ੍ਹਾਂ 5 ਹੌਟ ਸੀਟਾਂ 'ਤੇ ਦਿੱਗਜ਼ ਨੇਤਾਵਾਂ ਦਾ ਹੋਵੇਗਾ ਆਪਸ 'ਚ ਟਾਕਰਾ ... - 5 HOT Seats
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਦਾ ਮੁਕਾਬਲਾ ਇਸ ਵਾਰ ਬੇਹਦ ਦਿਲਚਸਪ ਰਹਿਣ ਵਾਲਾ ਹੈ। ਦਰਅਸਲ, ਆਮ ਆਦਮੀ ਪਾਰਟੀ ਦੇ ਨਾਲ-ਨਾਲ ਇਸ ਵਾਰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਨਵੀਂ ਪੰਜਾਬ ਲੋਕ ਕਾਂਗਰਸ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ। ਪਹਿਲੀ ਵਾਰ ਅਕਾਲੀ ਦਲ, ਭਾਜਪਾ ਤੋਂ ਵੱਖ ਹੋ ਕੇ ਚੋਣ ਲੜ ਰਿਹਾ ਹੈ, ਕਿਉਂਕਿ ਇਸ ਵਾਰ ਅਕਾਲੀ ਦਲ ਬਸਪਾ ਨਾਲ ਗਠਜੋੜ ਵਿੱਚ ਹੈ। ਉੱਥੇ ਹੀ, ਇਨ੍ਹਾਂ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਸਣੇ ਕਈ ਸੀਨੀਅਰ ਨੇਤਾਵਾਂ ਦੀ ਇੱਜ਼ਤ ਅਤੇ ਕੁਰਸੀ ਦਾਂਅ ਉੱਤੇ ਹੈ। ਉੱਥੇ ਹੀ, ਇਸ ਵਾਰ ਪੰਜ ਅਜਿਹੀਆਂ ਸੀਟਾਂ ਹਨ ਜਿੱਥੇ ਪੰਜ ਦਿੱਗਜ਼ਾਂ ਦੀਆਂ ਸੀਟਾਂ ਉੱਤੇ ਖ਼ਤਰੇ ਦੀ ਘੰਟੀ ਹੈ।
Last Updated : Feb 3, 2023, 8:17 PM IST