ਕਤਲ ਕੇਸ 'ਚ 5 ਗ੍ਰਿਫ਼ਤਾਰ, 4 ਹਾਲੇ ਵੀ ਫਰਾਰ - ਕਤਲ ਕੇਸ 'ਚ 5 ਗ੍ਰਿਫ਼ਤਾਰ
ਜਲੰਧਰ: ਮਹੁੱਲਾ ਪ੍ਰੇਮ ਪੁਰਾ ਫਗਵਾੜਾ ਦੇ ਰਹਿਣ ਵਾਲੇ ਅਜੇ ਕੁਮਾਰ ਉਰਫ ਲੱਡੂ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ (Police claim to have solved the murder case) ਕੀਤਾ ਹੈ। ਪੁਲਿਸ (Police) ਨੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੁੱਲ 9 ਮੁਲਜ਼ਮ ਹਨ, ਜਿਨ੍ਹਾਂ ਵਿੱਚੋਂ 5 ਲੋਕਾਂ ਨੂੰ 2 ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫ਼ਤਾਰ (Arrested with sharp weapons) ਕੀਤੇ ਗਿਆ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ। ਇਸ ਮੌਕੇ ਮੁੱਖ ਮੁਲਜ਼ਮ ਸਨੀ ਨੇ ਦੱਸਿਆ ਕਿ ਉਸ ਨੇ ਮ੍ਰਿਤਕ ਨੂੰ 15 ਹਜ਼ਾਰ ਰੁਪਏ ਦਿੱਤੇ ਸਨ, ਦੁਬਈ ਜਾਣ ਦੇ ਲਈ, ਪਰ ਮ੍ਰਿਤਕ ਉਸ ਦੇ ਪੈਸੇ ਵਾਪਸ ਨਹੀਂ ਸੀ ਕਰ ਰਿਹਾ, ਜਿਸ ਕਰਕੇ ਉਸ ਨੇ ਆਪਣੇ ਦੋੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
Last Updated : Feb 3, 2023, 8:20 PM IST