ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ, ਬਠਿੰਡਾ ਵਿੱਚ ਇੱਕ ਹਫ਼ਤੇ ਵਿੱਚ ਚਿੱਟੇ ਕਾਰਨ 4 ਮੌਤਾਂ - ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ
ਬਠਿੰਡਾ: ਪੰਜਾਬ ਵਿੱਚ ਚਿੱਟੇ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ (Deaths) ਦਾ ਸਿਲਸਿਲਾਂ ਲਗਾਤਾਰ ਵੱਧ ਦਾ ਹੀ ਜਾ ਰਿਹਾ ਹੈ। ਬਠਿੰਡਾ ਵਿੱਚ ਇੱਕ ਹਫ਼ਤੇ ਵਿੱਚ ਚਿੱਟੇ ਕਾਰਨ 4 ਨੌਜਵਾਨਾਂ ਦੀ ਮੌਤ (4 youths die due to white) ਹੋ ਚੁੱਕੀ ਹੈ। ਹੁਣ ਸ਼ਹਿਰ ਦੇ ਸਾਈਂ ਨਗਰ ਦੇ ਖਾਲੀ ਪਏ ਪਲਾਂਟ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਕੋਲੋ ਇੱਕ ਸਰਿੰਜ ਵੀ ਮਿਲੀ ਹੈ। ਹਾਲਾਂਕਿ ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ (Police) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਦੀ ਲਾਸ਼ ਕੋਲੋ ਕੋਈ ਸਰਿੰਜ ਨਹੀਂ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:21 PM IST