ਅੰਨ੍ਹੇ ਮਾਂ-ਪੁੱਤ ਨੂੰ ਕਾਰ ਨੇ ਮਾਰੀ ਟੱਕਰ - ਕਾਰ ਨੇ ਮਾਰੀ ਟੱਕਰ
ਸ੍ਰੀ ਅਨੰਦਪੁਰ ਸਾਹਿਬ: ਰੋਪੜ ਨੰਗਲ ਰੋਡ (Ropar Nangal Road) ‘ਤੇ ਇੱਕ ਭਿਆਨਕ ਸੜਕ ਹਾਦਸਾ (road accident) ਵੇਖਣ ਨੂੰ ਮਿਲਿਆ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ (Injured) ਹੋ ਗਏ ਹਨ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਬਣੀ ਹੈ। ਉਨ੍ਹਾਂ ਕਿਹਾ ਕਿ ਇੱਕ ਹਿਮਾਚਲ ਨੰਬਰ ਕਾਰ ਨੇ ਆਪਣੀ ਚਪੇਟ ਵਿੱਚ ਇੱਕ ਕਾਰ ਤੇ ਦੋ ਪੈਦਲ ਚੱਲ ਰਹੇ ਲੋਕਾਂ ਨੂੰ ਲੈ ਲਿਆ। ਹਾਦਸੇ ਵਿੱਚ ਸੜਕ ਪਾਰ ਕਰਦੇ ਅੰਨੇ ਮਾਂ-ਪੁੱਤ ਵੀ ਗੰਭੀਰ ਜ਼ਖ਼ਮੀ (Injured) ਹੋ ਗਏ ਹਨ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:11 PM IST