ਪੁਲਿਸ ਨੇ ਕਤਲ ਦੇ ਮਾਮਲੇ ਵਿੱਚ 2 ਨੂੰ ਕੀਤਾ ਗ੍ਰਿਫ਼ਤਾਰ - arrested in murder case
ਪਠਾਨਕੋਟ: ਬੀਤੇ ਦਿਨ ਸ਼ਹਿਰ ਦੇ ਮੁਹੱਲਾ ਅਬਰੋਲ ਨਗਰ (Mohalla Abrol Nagar) ਵਿੱਚ ਹੋਏ ਵਹਿਸ਼ੀਆਨਾ ਕਤਲ ਕਾਂਡ ਦੀ ਸੀ.ਸੀ.ਟੀ.ਵੀ. ਫੋਟੋਜ਼ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਿਸ ਉੱਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest of the accused) ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸ ਕਾਰਨ ਪੁਲਿਸ ਵੀ ਪਿਛਲੇ 24 ਘੰਟਿਆਂ ਤੋਂ ਦੋਸ਼ੀਆਂ ਨੂੰ ਫੜਨ 'ਚ ਲੱਗੀ ਹੋਈ ਸੀ, ਜਿਸ ਦੇ ਚੱਲਦਿਆਂ ਪਠਾਨਕੋਟ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ, ਜੋ ਕਿ ਸੀਸੀਟੀਵੀ ਫੋਟੋਜ਼ 'ਚ ਸਾਫ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਬਰੋਲ ਨਗਰ (Mohalla Abrol Nagar) 'ਚ ਹੋਏ ਇਸ ਕਤਲ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ।
Last Updated : Feb 3, 2023, 8:19 PM IST