ਰਾਤੋਂ ਰਾਤ ਲੱਖਾਂ ਦੇ ਦਿਲਾਂ ਉੱਤੇ ਛਾ ਗਿਆ ਉਤਰਾਖੰਡ ਦਾ ਪ੍ਰਦੀਪ, ਵੇਖੋ ਵੀਡੀਓ - ਨੋਇਡਾ ਸੈਕਟਰ 16 ਵਿੱਚ ਇੱਕ ਰੈਸਟੋਰੈਂਟ
ਨਵੀਂ ਦਿੱਲੀ/ਨੋਇਡਾ: ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ 19 ਸਾਲਾ ਪ੍ਰਦੀਪ ਮਹਿਰਾ (Pradeep Mehra) ਇਸ ਸਮੇਂ ਟਵਿਟਰ 'ਤੇ ਸੁਰਖੀਆਂ ਵਿੱਚ ਹੈ। ਉਹ ਨੋਇਡਾ ਸੈਕਟਰ 16 ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ ਅਤੇ ਫੌਜ ਵਿੱਚ ਭਰਤੀ ਦੀ ਤਿਆਰੀ ਲਈ ਦੌੜਦਾ ਹੈ। ਇਹ ਉਸ ਦਾ ਰੋਜ਼ਾਨਾ ਦਾ ਕੰਮ ਹੈ। ਇਸ ਲੜਕੇ ਦੀ ਵੀਡੀਓ ਫਿਲਮ ਨਿਰਮਾਤਾ ਵਿਨੋਦ ਕਾਪਰੀ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਇਸ ਲੜਕੇ ਦੇ ਸੋਸ਼ਲ ਮੀਡੀਆਂ ਉੱਤੇ ਖੂਬ ਚਰਚੇ ਹੋ ਰਹੇ ਹਨ ਅਤੇ ਨਾਲ ਹੀ, ਇਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।
Last Updated : Feb 3, 2023, 8:20 PM IST