18 ਸਾਲ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਾਂ ਨੇ ਰੋ-ਰੋ ਕੇ ਦੱਸਿਆ ਕਾਰਨ ... - ਮ੍ਰਿਤਕ ਨੌਜਵਾਨ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਂਦੀ ਪੁਲਿਸ ਚੌਕੀ ਵਿਜੇ ਨਗਰ ਵਿੱਚ ਇੱਕ 18 ਸਾਲ ਦੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਮਨਪ੍ਰੀਤ ਉਰਫ ਮੋਨੂੰ ਵਿਜੇ ਨਗਰ ਵਿੱਚ ਆਪਣੇ ਮਾਸੜ ਦੀ ਦੁਕਾਨ 'ਤੇ ਕੁਲਚਿਆਂ ਦਾ ਕੰਮ ਕਰਦਾ ਸੀ। ਪਿਛਲੇ ਦੋ ਸਾਲ ਤੋਂ ਉਸਦਾ ਕਿਸੇ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ। ਲੜਕੀ ਉਸ ਨੂੰ ਵਿਆਹ ਕਰਨ ਲਈ ਦਬਾਅ ਬਣਾ ਰਹੀ ਸੀ, ਪਰ ਮ੍ਰਿਤਕ ਨੌਜਵਾਨ ਅਜੇ ਵਿਆਹ ਕਰਵਾਉਣਾ ਨਹੀਂ ਚਾਉਂਦਾ ਸੀ ਕਿਉਂਕਿ ਉਸਦਾ ਵੱਡਾ ਭਰਾ ਕੁਆਰਾ ਸੀ। ਮ੍ਰਿਤਕ ਦੀ ਮਾਂ ਨੇ ਕਥਿਤ ਦੋਸ਼ ਲਾਏ ਕਿ ਲੜਕੀ ਅਤੇ ਲੜਕੀ ਦੀ ਮਾਂ ਵਲੋਂ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਅਤੇ ਉਸ ਦੇ ਪੁੱਤਰ ਦੀ ਜਾਨ ਲੈ ਲਈ ਗਈ। ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
Last Updated : Feb 3, 2023, 8:17 PM IST