11 ਸਾਲਾ ਬੱਚੀ ਦੇ ਮਾਂ ਬਣਨ ਨੂੰ ਲੈਕੇ ਡਾਕਟਰ ਦਾ ਅਹਿਮ ਬਿਆਨ - ਡਾਕਟਰ ਦਾ ਅਹਿਮ ਬਿਆਨ
ਲੁਧਿਆਣਾ: ਜ਼ਿਲ੍ਹੇ ਵਿੱਚ ਇੱਕ 11 ਸਾਲ ਦੀ ਇੱਕ ਨਾਬਾਲਿਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ (11-year-old girl became mother in Ludhiana) ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੇ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ 10 ਕੁ ਮਹੀਨੇ ਪਹਿਲਾਂ ਉਸ ਨਾਲ ਕੁਕਰਮ ਕੀਤਾ ਸੀ। ਨਾਬਾਲਿਗ ਦੀ ਡਿਲਵਰੀ ਕਰਵਾਉਣ ਵਾਲੀ ਡਾਕਟਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਦਿਨੀਂ ਇਹ ਕੇਸ ਆਇਆ ਸੀ। ਉਨ੍ਹਾਂ ਦੱਸਿਆ ਕਿ ਨਾਬਾਲਿਗ ਵੱਲੋਂ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਬਿਲਕੁਲ ਤੰਦਰੁਸਤ ਹੈ। ਡਾਕਟਰ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਫਿਲਹਾਲ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਦੇ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਾਬਾਲਿਗ ਬੱਚੀ ਹੋਣ ਕਰਕੇ ਇਸ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
Last Updated : Feb 3, 2023, 8:19 PM IST